1ਇਸਤੋਂ ਬਾਦ ਯਿਸੂ ਇੱਕ ਵਿਸ਼ੇਸ਼ ਯਹੂਦੀ ਤਿਉਹਾਰ ਲਈ ਯਰੂਸ਼ਲਮ ਗਿਆ।
1 Woodin banda Yahudancey batu* fo te. Yesu koy Urusalima.
2ਯਰੂਸ਼ਲਮ ਵਿੱਚ ਇੱਕ ਤਲਾ ਹੈ ਜਿਸਦੇ ਪੰਜ ਬਰਾਂਡੇ ਢਕੇ ਹੋਏ ਹਨ। ਇਸ ਤਲਾ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ। ਇਹ ਤਲਾ ਭੇਡਾਂ ਵਾਲੇ ਦਰਵਾਜ਼ੇ ਦੇ ਨੇਡ਼ੇ ਹੈ।
2 Urusalima ra mo Feejey Meyo jarga bangu fo go no kaŋ se i ga ne Baytazda Yahudancey sanney ra, kaŋ gonda tanda gu.
3ਬਹੁਤ ਸਾਰੇ ਬਿਮਾਰ ਲੋਕ ਤਲਾ ਦੇ ਨੇਡ਼ੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ ਸਨ ਕੁਝ ਲੰਗਡ਼ੇ ਤੇ ਕੁਝ ਅਧਰੰਗੀ ਸਨ।
3 Jantekom boobo goono ga kani tandey ra -- danawyaŋ, da fanakayaŋ, da yeenikooniyaŋ. I goono ga haro tunandiyaŋo batu,
4[This verse may not be a part of this translation]
4 zama hatta ka kaa hatta malayka fo ga zumbu bango ra ka haro tunandi. Haro tunandiyaŋo banda boro kaŋ jin ka furo ga du baani, doori kulu kaŋ go a gaa.
5[This verse may not be a part of this translation]
5 Boro fo mo go noodin kaŋ go ga jante jiiri waytaaci ihinka si.
6ਯਿਸੂ ਨੇ ਉਸ ਆਦਮੀ ਨੂੰ ਉਥੇ ਲੇਟਿਆ ਦੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”
6 Kaŋ Yesu di bora din go ga kani, a bay mo kaŋ a gay yaadin, a ne a se: «Ni ga ba ni ma du baani, wala?»
7ਉਸ ਬਿਮਾਰ ਆਦਮੀ ਨੇ ਆਖਿਆ, “ਸ਼੍ਰੀਮਾਨ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਲਾ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵਡ਼ ਜਾਂਦਾ ਹੈ।”
7 Jantekomo tu a se ka ne: «Ay jine bora, ay sinda boro kulu kaŋ g'ay daŋ bango ra waati kaŋ haro ga yooje, amma waati kaŋ ay goono ga koy, kala boro fo m'ay jin ka furo.»
8ਫਿਰ ਯਿਸੂ ਨੇ ਉਸਨੂੰ ਆਖਿਆ, “ਉਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।”
8 Yesu ne a se: «Ma tun ka ni daarijo sambu ka dira.»
9ਉਹ ਤੁਰੰਤ ਹੀ ਰਾਜੀ ਕੀਤਾ ਗਿਆ। ਉਸਨੇ ਆਪਣਾ ਬਿਸਤਰਾ ਚੁਕਿਆ ਅਤੇ ਚੱਲਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ।
9 Sahãadin bora din du baani, a na nga daarijo sambu ka dira. Han din asibti* zaari no.
10ਇਸ ਲਈ ਯਹੂਦੀਆਂ ਨੇ ਉਸ ਰਾਜੀ ਹੋ ਜਾਣ ਵਾਲੇ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ ਤੇ ਤੇਰਾ ਬਿਸਤਰਾ ਚੁੱਕਣਾ ਨੇਮ ਦੇ ਖਿਲਾਫ਼ ਹੈ।”
10 Woodin sabbay se no Yahudancey go ga ne bora kaŋ du baani se: «Asibti zaari no hunkuna. A si halal* ni se ni ma ni daarijo sambu.»
11ਪਰ ਉਸਨੇ ਆਖਿਆ, “ਉਹ ਵਿਅਕਤੀ ਜਿਸਨੇ ਮੈਨੂੰ ਚੰਗਾ ਕੀਤਾ ਹੈ, ਉਸਨੇ ਮੈਨੂੰ ਆਖਿਆ, “ਆਪਣਾ ਬਿਸਤਰਾ ਚੁੱਕ ਤੇ ਤੁਰ।”
11 Amma a tu i se ka ne: «Bora kaŋ n'ay no baani, nga no ne ay se ay m'ay daarijo sambu ka dira.»
12ਯਹੂਦੀਆਂ ਨੇ ਉਸਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ?”
12 I n'a hã ka ne: «May no, bora kaŋ ne ni se ni ma ni daarijo sambu ka dira?»
13ਪਰ ਜੋ ਆਦਮੀ ਰਾਜੀ ਕੀਤਾ ਗਿਆ ਸੀ ਉਸਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਜਾ ਚੁਕਿਆ ਸੀ।
13 Amma bora kaŋ du baani mana bay boro kaŋ no, zama Yesu daray a se zama jama go noodin.
14ਬਾਦ ਵਿੱਚ ਯਿਸੂ ਨੇ ਉਸਨੂੰ ਮੰਦਰ ਵਿੱਚ ਵੇਖਿਆ। ਅਤੇ ਉਸਨੂੰ ਅਖ਼ਿਆ, “ਵੇਖ ਹੁਣ ਤੂੰ ਰਾਜੀ ਹੋ ਗਿਆ ਹੈ ਪਾਪ ਕਰਨੇ ਬੰਦ ਕਰਦੇ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈਡ਼ੀ ਗੱਲ ਵੀ ਵਾਪਰ ਸਕਦੀ ਹੈ।”
14 Woodin banda Yesu di a Irikoy windo ra ka ne a se: «Guna, ni du baani. Ma si ye ka zunubi te zama hari laalo kaŋ jaase woodin ma si ye ka du nin.»
15ਤਦ ਉਹ ਆਦਮੀ ਉਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸਨੇ ਮੈਨੂੰ ਰਾਜੀ ਕੀਤਾ ਸੀ, ਉਹ ਯਿਸੂ ਸੀ।
15 Bora din koy ka ci Yahudancey se ka ne Yesu no na nga no baani.
16ਇਸ ਤਰ੍ਹਾਂ ਦੀਆਂ ਗੱਲਾਂ ਯਿਸੂ ਸਬਤ ਵਾਲੇ ਦਿਨ ਕਰ ਰਿਹਾ ਸੀ। ਇਸ ਲਈ ਯਹੂਦੀ ਉਸਨੂੰ ਦੁਖ ਦੇਣ ਲੱਗੇ।
16 Woodin sabbay se no Yahudancey goono ga Yesu gurzugandi zama asibti zaari ra no a goono ga woodin yaŋ te.
17ਪਰ ਯਿਸੂ ਨੇ ਯਹੂਦੀਆਂ ਨੂੰ ਆਖਿਆ, “ਮੇਰਾ ਪਿਤਾ ਹਮੇਸ਼ਾ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।”
17 Amma Yesu tu i se ka ne: «Ay Baabo goono ga goy hala sohõ, ay mo goono ga goy.»
18ਇਹ ਸੁਣਨ ਤੋਂ ਬਾਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵਧੇਰੇ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋਡ਼ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ”
18 Woodin sabbay se no Yahudancey ye ka ceeci ngey m'a wi, zama manti asibti zaaro hasarayaŋo hinne se, amma zama a goono ga nga boŋ sasabandi nda Irikoy, kaŋ a goono ga ne Irikoy ga ti nga Baaba.
19ਪਰ ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ। ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ। ਜੋ ਕੁਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ।
19 Yesu binde tu i se ka ne: «Haciika, haciika ay ga ci araŋ se: Izo si hin ka hay kulu te nga boŋ se, kala haŋ kaŋ a di nga Baabo goono ga te. Zama hay kulu kaŋ nga bumbo go ga te, woodin yaŋ no Izo mo goono ga te.
20ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ। ਪਰ ਪਿਤਾ ਆਪਣੇ ਪੁੱਤਰ ਨੂੰ ਮਹਾਨ ਗੱਲਾਂ ਵੀ ਵਿਖਾਵੇਗਾ। ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ।
20 Zama Baabo ga ba Izo, a g'a cabe mo hay kulu kaŋ nga bumbo goono ga te. A g'a cabe mo goyyaŋ kaŋ ga bisa woodin yaŋ beeray, zama araŋ ma dambara.
21ਪਿਤਾ ਮੁਰਦਿਆਂ ਨੂੰ ਉਭਾਰਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਇਉਂ ਹੀ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ, ਜੀਵਨ ਦਿੰਦਾ ਹੈ।
21 Zama mate kaŋ Baabo ga buukoy tunandi k'i funandi, yaadin mo no Izo ga fundi no borey kaŋ se a ga ba nga m'a no.
22ਪਿਤਾ ਕਿਸੇ ਦਾ ਨਿਰਣਾ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ।
22 Zama Baabo bumbo si boro kulu ciiti, amma ciito kulu a n'a no Izo se,
23ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਸਤਿਕਾਰ ਕਰਨ ਜਿਵੇਂ ਉਹ ਪਿਤਾ ਦਾ ਸਤਿਕਾਰ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਸਤਿਕਾਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਸਤਿਕਾਰ ਨਹੀਂ ਕਰਦਾ, ਜਿਸਨੇ ਉਸਨੂੰ ਭੇਜਿਆ ਹੈ।
23 zama boro kulu ma Izo beerandi, sanda mate kaŋ cine i ga Baabo beerandi. Boro kaŋ si Izo beerandi si Baabo kaŋ n'a donton mo beerandi.
24“ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਉਹ ਮੇਰੇ ਸ਼ਬਦ ਸੁਣਦਾ ਹੈ ਅਤੇ ਉਨ੍ਹਾਂ ਵਿੱਚ ਵਿਸ਼ਵਾਸ ਕਰਦਾ ਹੈ। ਉਹ ਇੱਕ, ਜਿਸਨੇ ਮੈਨੂੰ ਭੇਜਿਆ ਹੈ, ਸਦੀਵੀ ਜੀਵਨ ਹੈ। ਉਸਦਾ ਨਿਰਣਾ ਨਹੀਂ ਹੋਵੇਗਾ। ਉਸਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਵੀ ਜੀਵਨ ਵਿੱਚ ਦਾਖਲ ਹੋ ਚੁਕਿਆ ਹੈ।
24 Haciika, haciika ay ga ci araŋ se: boro kaŋ ga maa ay sanno k'ay dontonkwa cimandi mo gonda fundi hal abada. A si kaa ciito do, amma a na buuyaŋ daŋandi ka kaa fundi do.
25ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਇਹ ਪਹਿਲਾਂ ਹੀ ਇਥੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹਡ਼ੇ ਲੋਕ ਉਸਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ।
25 Haciika, haciika ay ga ci araŋ se: alwaati go kaa, sohõ mo a to, kaŋ buukoy ga maa Irikoy Izo jinda, borey kaŋ ga maa mo ga funa.
26ਪਿਤਾ ਹੀ ਜੀਵਨ ਦਾ ਸਤ੍ਰੋਤ ਹੈ, ਇਸ ਲਈ ਉਸਨੇ ਆਪਣੇ ਪੁੱਤਰ ਨੂੰ ਵੀ ਜੀਵਨ ਦਾ ਸਤ੍ਰੋਤ ਬਣਾ ਦਿੱਤਾ ਹੈ।
26 Zama danga mate kaŋ cine Baabo gonda fundi nga bumbo ra, yaadin mo no a na Izo no a ma bara nda fundi nga bumbo ra.
27ਪਿਤਾ ਨੇ ਨਿਰਣਾ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਆਦਮੀ ਦਾ ਪੁੱਤਰ ਹੈ।
27 A na dabari no a se mo a ma ciiti te, zama nga ya Boro Izo no.
28ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ ‘ਚ ਪਏ ਮੋਏ ਬੰਦੇ ਵੀ ਉਸ ਦੀ ਅਵਾਜ਼ ਸੁਣਨਗੇ।
28 Araŋ ma si dambara nda woodin, zama alwaati go kaa kaŋ borey kaŋ yaŋ go saarayey ra ga maa a jinda.
29ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਾਗੇ, ਉਹ ਜਿਨ੍ਹਾਂ ਨੇ ਭਲੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਰਣੇ ਲਈ ਉਭਾਰੇ ਜਾਣਗੇ।
29 I ga fatta mo. Borey kaŋ yaŋ te ihanno ga tun fundi se. Borey kaŋ yaŋ te ilaalo mo ga tun ciiti se.
30“ਮੈਂ ਆਪਣੇ-ਆਪ ਕੁਝ ਨਹੀਂ ਕਰ ਸਕਦਾ। ਮੈਂ ਉਸ ਅਧਾਰ ਤੇ ਨਿਰਣਾ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਪਾਸੋਂ ਸੁਣਦਾ ਹਾਂ। ਇਸ ਲਈ ਮੇਰਾ ਨਿਰਣਾ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸਨੇ ਮੈਨੂੰ ਭੇਜਿਆ ਹੈ।
30 Ay bumbo si hin ka hay kulu te. Sanda mate kaŋ cine ay ga maa, yaadin no ay ga ciiti. Ay ciito mo adilitaray wane no, zama ay s'ay bumbo miila gana, amma Baabo kaŋ n'ay donton wano.
31ਜੇਕਰ ਮੈਂ ਆਪਣੇ ਬਾਰੇ ਸਾਖੀ ਦੇਵਾਂ, ਤਾਂ ਮੇਰੀ ਸਾਖੀ ਦੀ ਕੋਈ ਕੀਮਤ ਨਹੀਂ ਹੈ।
31 D'ay _hinne|_ no ga seeda ay boŋ se, ay seeda si tabbat.
32ਪਰ ਇੱਕ ਹੋਰ ਆਦਮੀ ਹੈ ਜੋ ਮੇਰੇ ਬਾਰੇ ਸਾਖੀ ਦਿੰਦਾ ਹੈ। ਅਤੇ ਮੈਂ ਜਾਣਦਾ ਹਾਂ ਕਿ ਉਸਦੀ ਮੇਰੇ ਬਾਰੇ ਸਾਖੀ ਸੱਚੀ ਹੈ।
32 Afo go no kaŋ go ga seeda ay boŋ, ay ga bay mo kaŋ seeda kaŋ a goono ga te ay boŋ ya cimi no.
33ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸਨੇ ਸੱਚ ਬਾਰੇ ਸਾਖੀ ਦਿੱਤੀ।
33 Araŋ na boroyaŋ donton Yohanna do, nga mo na seeda no cimo se.
34ਪਰ ਮੈਂ ਇੱਕ ਆਦਮੀ ਦੀ ਸਾਖੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸਕੋਂ।
34 Amma seeda kaŋ ay ga ta, manti borey wane no, amma ay ga sanney din ci zama araŋ ma du faaba.
35ਯੂਹੰਨਾ ਇੱਕ ਦੀਵੇ ਵਾਂਗ ਸੀ ਜੋ ਬਲਿਆ ਤੇ ਜਿਸਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।
35 Yohanna ciya fitilla kaŋ goono ga di ka kaari mo, a kaaro ra araŋ yadda ka farhã alwaati kayna fo.
36“ਪਰ ਜੋ ਸਾਖੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਸਾਖੀ ਨਾਲੋਂ ਵਡੇਰੀ ਹੈ। ਜੋ ਕਾਰਜ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ ਉਹ ਮੇਰੇ ਬਾਰੇ ਸਾਖੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ।
36 Amma ay gonda seeda kaŋ ga bisa Yohanna wano. Zama goyey kaŋ ay Baaba n'ay no ay m'i toonandi, goyey din bumbey kaŋ ay go ga te, i goono ga seeda ay boŋ ka cabe kaŋ Baaba n'ay donton.
37ਅਤੇ ਉਹ ਪਿਤਾ ਜਿਸਨੇ ਮੈਨੂੰ ਭੇਜਿਆ ਉਸਨੇ ਮੇਰੇ ਬਾਰੇ ਸਾਖ਼ੀ ਦਿੱਤੀ। ਪਰ ਤੁਸੀਂ ਕਦੇ ਉਸਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ।
37 Baaba mo kaŋ n'ay donton seeda ay boŋ. Araŋ mana maa a jinde baa ce fo, araŋ mana di a alhaalo mo.
38ਉਸ ਪਿਤਾ ਦੇ ਉਪਦੇਸ਼ ਵੀ ਤੁਹਾਡੇ ਅੰਦਰ ਨਹੀਂ ਹਨ। ਕਿਉਂਕਿ, ਤੁਸੀਂ ਉਸ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ।
38 A sanno si araŋ ra da goray mo, zama bora kaŋ a donton, araŋ man'a cimandi.
39ਤੁਸੀਂ ਇਹ ਸੋਚਕੇ ਪੋਥੀਆਂ ਨੂੰ ਧਿਆਨ ਨਾਲ ਪਢ਼ਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਵੀ ਜੀਵਨ ਪ੍ਰਾਪਤ ਕਰੋਂਗੇ। ਉਹੀ ਪੋਥੀਆਂ ਮੇਰੇ ਬਾਰੇ ਸਾਖੀ ਦਿੰਦੀਆਂ ਹਨ!
39 Araŋ ga ceeci Irikoy Tira Hanney ra, zama araŋ ga tammahã i ra no araŋ ga du fundi hal abada, ngey mo no goono ga seeda ay boŋ.
40ਹਾਲੇ ਵੀ ਤੁਸੀਂ ਉਸ ਸਦੀਵੀ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇਨਕਾਰ ਕਰਦੇ ਹੋ।
40 Amma araŋ si yadda ka kaa ay do ka du fundi.
41“ਮੈਨੂੰ ਲੋਕਾਂ ਤੋਂ ਉਸਤਤਿ ਕਰਾਉਣ ਦੀ ਲੋਡ਼ ਨਹੀਂ।
41 Ay si beeray ceeci borey do,
42ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਨਹੀਂ।
42 zama ay g'araŋ bay. Araŋ sinda Irikoy se baakasinay araŋ ra.
43ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸਨੂੰ ਕਬੂਲ ਕਰ ਲਵੋਂਗੇ।
43 Ay wo kaa ay Baaba maa gaa, amma araŋ man'ay ta. Da boro fo kaa nga boŋ maa gaa, bora din wo araŋ g'a ta.
44ਤੁਸੀਂ ਇੱਕ ਦੂਜੇ ਤੋਂ ਉਸਤਤਿ ਚਾਹੁੰਦੇ ਹੋ। ਪਰ ਤੁਸੀਂ ਉਸ ਉਸਤਤਿ ਦੀ ਚਾਹਨਾ ਨਹੀਂ ਰਖਦੇ ਜਿਹਡ਼ੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸਕਦੇ ਹੋ?
44 Mate no araŋ ga te ka cimandi, za kaŋ araŋ goono ga du beeray care do, beera mo kaŋ ga fun Irikoy follonka do, araŋ s'a ceeci?
45ਇਹ ਨਾ ਸੋਚੋ ਕਿ ਪਿਤਾ ਦੇ ਸਾਮ੍ਹਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਵਿੱਚ ਰਖੀ ਹੋਈ ਹੈ।
45 Araŋ ma si tammahã ay g'araŋ kalima Baaba do. Araŋ kalimakwa go no, nga ga ti Musa kaŋ gaa araŋ naanay.
46ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ। ਤੁਸੀਂ ਮੇਰੇ ਤੇ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸਨੇ ਮੇਰੇ ਬਾਰੇ ਲਿਖਿਆ।
46 Zama nd'araŋ na Musa cimandi no, doŋ araŋ g'ay mo cimandi, zama a n'ay baaro hantum.
47ਕਿਉਂਕਿ ਤੁਸੀਂ ਉਸ ਦੀਆਂ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਕਰੋਂਗੇ।”
47 Amma d'araŋ mana tira kaŋ a hantum cimandi, mate no araŋ ga te k'ay sanno cimandi?»