1ਇਸ ਤੋਂ ਬਾਦ ਯਿਸੂ ਗਲੀਲ ਝੀਲ ਅਰਥਾਤ ਤਿਬਿਰਿਯਾਸ ਝੀਲ ਦੇ ਦੂਜੇ ਪਾਸੇ ਚਲਿਆ ਗਿਆ।
1 Woodin banda Yesu na Galili teeko daŋandi, sanda Tiberiya teeko nooya.
2ਬਹੁਤ ਸਾਰੇ ਲੋਕ ਉਸਦੇ ਨਾਲ ਗਏ। ਉਹ ਇਸ ਲਈ ਗਏ ਕਿਉਂਕਿ ਉਨ੍ਹਾਂ ਨੇ ਯਿਸੂ ਦੇ ਚੰਗਾ ਕਰਨ ਦੇ ਕਰਿਸ਼ਮੇ ਵੇਖੇ ਸਨ।
2 Jama bambata goono g'a gana zama i go ga di alaamey kaŋ a goono ga te jantekomey boŋ.
3ਯਿਸੂ ਪਹਾਡ਼ੀ ਉੱਤੇ ਗਿਆ ਅਤੇ ਉਥੇ ਆਪਣੇ ਚੇਲਿਆਂ ਨਾਲ ਬੈਠ ਗਿਆ।
3 Yesu mo kaaru tondi kuuko boŋ. A goono ga goro noodin, nga nda nga talibey.
4ਯਹੂਦੀਆਂ ਦੇ ਪਸਾਹ ਦੇ ਤਿਉਹਾਰ ਦਾ ਸਮਾਂ ਨੇਡ਼ੇ ਆ ਰਿਹਾ ਸੀ।
4 Paska* kaŋ ti Yahudancey bato maan.
5ਯਿਸੂ ਨੇ ਉੱਪਰ ਵੇਖਿਆ, ਅਤੇ ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਯਿਸੂ ਨੇ ਫਿਲਿਪੁੱਸ ਨੂੰ ਆਖਿਆ “ਅਸੀਂ ਕਿਥੋਂ ਉਚਿਤ ਰੋਟੀ ਖਰੀਦ ਸਕਦੇ ਹਾਂ ਤਾਂ ਜੋ ਉਹ ਸਾਰੇ ਖਾ ਸਕਦੇ ਹਨ।”
5 Yesu mo na nga boŋ sambu, a di jama boobo goono ga kaa nga do. A ne Filibos se: «Man no iri ga du ka day buuru boro woone yaŋ se i ma ŋwa?»
6ਯਿਸੂ ਨੇ ਇਹ ਪ੍ਰਸ਼ਨ ਫਿਲਿਪੁੱਸ ਨੂੰ ਪਰੱਖਣ ਵਾਸਤੇ ਹੀ ਪੁੱਛਿਆ ਸੀ। ਜੋ ਉਹ ਕਰਨ ਵਾਲਾ ਸੀ ਯਿਸੂ ਪਹਿਲਾਂ ਹੀ ਜਾਣਦਾ ਸੀ।
6 A na woone ci zama nga ma Filibos gosi, zama Yesu bumbo ga bay haŋ kaŋ nga ga ba ka te.
7ਫਿਲਿਪੁੱਸ ਨੇ ਉੱਤਰ ਦਿੱਤਾ, “ਭਾਵੇਂ ਅਸੀਂ ਸਾਰੇ ਇੱਕ ਮਹੀਨੇ ਲਈ ਕੰਮ ਕਰੀਏ ਤਾਂ ਵੀ ਅਸੀਂ ਇੰਨ੍ਹਾਂ ਸਾਰਿਆਂ ਨੂੰ ਰੋਟੀ ਦਾ ਇੱਕ ਛੋਟਾ ਜਿਹਾ ਟੁਕਡ਼ਾ ਹੀ ਦੇਣ ਯੋਗ ਹੋਵਾਂਗੇ।”
7 Filibos tu a se ka ne: «Buuru kunkuni kaŋ nooro ga saba nda handu ahakku banandi cine si wasa i se hala boro kulu ma du kayna-kayna.»
8ਉਥੇ ਇੱਕ ਹੋਰ ਚੇਲਾ ਸੀ ਅੰਦ੍ਰਿਯਾਸ, ਜੋ ਕਿ ਸਮਊਨ ਪਤਰਸ ਦਾ ਭਰਾ ਸੀ, ਉਸਨੇ ਆਖਿਆ,
8 A talibey ra afo, Andarawos kaŋ ti Siman Bitros nya ize, ne Yesu se:
9“ਏਥੇ ਇੱਕ ਬੱਚਾ ਹੈ ਜਿਸ ਕੋਲ ਪੰਜ ਰੋਟੀਆਂ ਅਤੇ ਦੋ ਮਛੀਆਂ ਹਨ, ਪਰ ਇਹ ਇੰਨੇ ਸਾਰੇ ਲੋਕਾਂ ਲਈ ਕਿਵੇਂ ਕਾਫੀ ਹੋਣਗੀਆਂ?”
9 «Arwasu fo go ne kaŋ gonda buuru kunkuni gu, sayir* wane, da hamisa hinka, amma man no woodin ga to jama wo kulu se?»
10ਯਿਸੂ ਨੇ ਆਖਿਆ, “ਲੋਕਾਂ ਨੂੰ ਆਖੋ ਕਿ ਉਹ ਬੈਠ ਜਾਣ। ਉਸ ਥਾਂ ਤੇ ਬਹੁਤ ਸਾਰਾ ਘਾਹ ਸੀ। ਤਾਂ ਪੰਜ ਹਜ਼ਾਰ ਆਦਮੀ ਉਥੇ ਬੈਠ ਗਏ।
10 Yesu ne: «Wa naŋ borey ma goro.» Noodin mo gonda subu tayo boobo. Alborey goro mo, i to sanda zambar gu cine.
11ਤਦ ਯਿਸੂ ਨੇ ਰੋਟੀਆਂ ਆਪਣੇ ਹੱਥਾਂ ਵਿੱਚ ਲਈਆਂ। ਅਤੇ ਉਨ੍ਹਾਂ ਲਈ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਦਿੱਤੀਆਂ। ਉਨ੍ਹਾਂ ਮਛੀਆਂ ਨਾਲ ਵੀ ਇਹੀ ਕੀਤਾ। ਯਿਸੂ ਨੇ ਲੋਕਾਂ ਨੂੰ ਓਨਾਂ ਦਿੱਤਾ ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਸੀ।
11 Gaa no, Yesu na buurey sambu. Waato kaŋ a na Irikoy saabu, a n'i fay-fay borey kaŋ goono ga goro ganda se. Yaadin cine mo no a te hamisey se hala boro kulu ŋwa haŋ kaŋ cine a ga ba.
12ਸਾਰੇ ਲੋਕਾਂ ਨੇ ਉਦੋਂ ਤੱਕ ਖਾਧਾ ਜਦੋਂ ਤੱਕ ਉਹ ਰੱਜ ਨਾ ਗਏ। ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਬਚੇ ਹੋਏ ਰੋਟੀ ਅਤੇ ਮਛੀਆਂ ਦੇ ਟੁਕਡ਼ੇ ਇਕਠੇ ਕਰ ਲਓ, ਕੁਝ ਵੀ ਜਾਇਆ ਨਾ ਕਰੋ।”
12 Waato kaŋ i kungu, a ne nga talibey se: «Wa patarmey kaŋ cindi margu, zama hay kulu ma si hasara.»
13ਤਾਂ ਚੇਲਿਆਂ ਨੇ ਬਚੇ ਹੋਏ ਟੁਕਡ਼ਿਆਂ ਨੂੰ ਇਕੱਠਾ ਕੀਤਾ। ਚੇਲਿਆਂ ਨੇ ਲੋਕਾਂ ਦੁਆਰਾ ਛੱਡੀਆਂ ਗਈਆਂ ਪੰਜ ਜੌਂ ਦੀਆਂ ਰੋਟੀਆਂ ਦੇ ਟੁਕਡ਼ਿਆਂ ਨਾਲ 12 ਟੋਕਰੀਆਂ ਭਰੀਆਂ।
13 I n'i margu mo ka cilla way cindi hinka toonandi nda sayir buuru guwa din patarmey kaŋ i ŋwa ka cindi.
14ਯਿਸੂ ਦੀ ਕਰਾਮਾਤ ਨੂੰ ਲੋਕਾਂ ਨੇ ਵੇਖਿਆ ਅਤੇ ਆਖਿਆ, “ਸੱਚ-ਮੁੱਚ ਇਹ ਓਹੀ ਨਬੀ ਹੈ ਜਿਸਦਾ ਦੁਨੀਆਂ ਵਿੱਚ ਆਉਣ ਦਾ ਅਨੁਮਾਨ ਸੀ।”
14 Waato kaŋ borey di alaama kaŋ a te, i goono ga ne: «Woone, haciika annabo din no kaŋ ga kaa ndunnya ra.»
15ਜਦੋਂ ਯਿਸੂ ਨੂੰ ਪਤਾ ਲੱਗਾ ਕਿ ਲੋਕ ਬਦੋ-ਬਦੀ ਉਸਨੂੰ ਆਪਣਾ ਬਾਦਸ਼ਾਹ ਬਨਾਉਣਾ ਚਾਹੁੰਦੇ ਹਨ। ਤਾਂ ਯਿਸੂ ਉਥੋਂ ਵਿਦਾ ਹੋਕੇ ਇਕੱਲਾ ਹੀ ਪਹਾਡ਼ਾਂ ਵੱਲ ਚਲਿਆ ਗਿਆ।
15 Yesu mo, waato kaŋ a di i go ga soola ka kaa ka nga di da gaabi ka nga ciya bonkooni, a dira ka koy tondi kuuko boŋ nga hinne.
16ਸ਼ਾਮ ਨੂੰ, ਯਿਸੂ ਦੇ ਚੇਲੇ ਝੀਲ ਨੂੰ ਚਲੇ ਗਏ।
16 Waato kaŋ wiciri kambo to, a talibey zulli ka koy teeko do.
17ਪਹਿਲਾਂ ਤੋਂ ਹੀ ਹਨੇਰਾ ਸੀ ਤੇ ਅਜੇ ਤੱਕ ਯਿਸੂ ਉਨ੍ਹਾਂ ਕੋਲ ਨਹੀਂ ਪਰਤਿਆ ਸੀ। ਚੇਲੇ ਕਿਸ਼ਤੀ ਵਿੱਚ ਬੈਠੇ ਅਤੇ ਕਫਰਨਾਹੂਮ ਵੱਲ ਨੂੰ ਚੱਲ ਪਏ ਜੋ ਕਿ ਝੀਲ ਦੇ ਦੂਜੇ ਪਾਰ ਸੀ।
17 I furo hi ra ka teeko daŋandi ka koy Kafarnahum haray. Alwaato din kuba furo i gaa, Yesu mo mana kaa i do jina.
18ਤੇਜ਼ ਹਵਾ ਚੱਲ ਰਹੀ ਸੀ। ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ।
18 Teeko haro mo sintin ka te bondayyaŋ haw beero kaŋ goono ga te sabbay se.
19ਚੇਲੇ ਲਗਭਗ ਤਿੰਨ ਜਾਂ ਚਾਰ ਮੀਲ ਝੀਲ ਦੇ ਅਗ੍ਹਾਂ ਜਾ ਚੁੱਕੇ ਸਨ। ਤਦ ਉਨ੍ਹਾਂ ਨੇ ਯਿਸੂ ਨੂੰ ਵੇਖਿਆ। ਉਹ ਪਾਣੀ ਉੱਤੇ ਚੱਲ ਰਿਹਾ ਸੀ। ਚੇਲੇ ਯਿਸੂ ਨੂੰ ਕਿਸ਼ਤੀ ਦੇ ਨੇਡ਼ੇ ਆਉਂਦਾ ਵੇਖ ਡਰ ਗਏ।
19 Waato kaŋ i na hiyo fun sanda kilometar gu wala iddu cine, i na Yesu fonnay. A goono ga dira teeko boŋ ka maan hiyo gaa. Kal i humburu.
20ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਹਾਂ ਡਰੋ ਨਾ।”
20 Amma a ne i se: «Ay no! Wa si humburu.»
21ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਹ ਯਿਸੂ ਨੂੰ ਬੇਡ਼ੀ ਅੰਦਰ ਚਢ਼ਾਕੇ ਖੁਸ਼ ਹੋ ਗਏ। ਉਸਤੋਂ ਬਾਦ ਜਿਥੇ ਉਨ੍ਹਾਂ ਨੇ ਪੁੱਜਣਾ ਸੀ, ਬੇਡ਼ੀ ਉਥੇ ਪਹੁੰਚੀ।
21 Gaa no i yadda ngey m'a sambu hiyo ra, sahãadin-sahãadin mo hiyo to jabo kaŋ i goono ga koy gaa.
22ਅਗਲੀ ਸਵੇਰ ਜੋ ਲੋਕ ਝੀਲ ਦੇ ਦੂਜੇ ਕੰਢੇ ਤੇ ਠਹਿਰੇ ਹੋਏ ਸਨ, ਉਹ ਜਾਣਦੇ ਸਨ ਕਿ ਯਿਸੂ ਆਪਣੇ ਚੇਲਿਆਂ ਨਾਲ ਬੇਡ਼ੀ ਵਿੱਚ ਨਹੀਂ ਗਿਆ ਅਤੇ ਉਹ ਜਾਣਦੇ ਸਨ ਕਿ ਯਿਸੂ ਦੇ ਚੇਲੇ ਇਕੱਲੇ ਹੀ ਬੇਡ਼ੀ ਬੇਡ਼ੀ ਵਿੱਚ ਗਏ ਸਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉਥੇ ਕੇਵਲ ਇਹੀ ਇੱਕ ਬੇਡ਼ੀ ਸੀ।
22 A wane suba, jama kaŋ go noodin ga kay ya-haray teeko me gaa di kaŋ hi kulu si noodin kal afolloŋ. I di mo kaŋ Yesu mana furo hiyo ra nga talibey banda, amma a talibey koy ngey hinne.
23ਪਰ ਤਦ ਤਿਬਿਰਿਯਾਸ ਵੱਲੋਂ ਕੁਝ ਬੇਡ਼ੀਆਂ ਉਸ ਥਾਂ ਤੇ ਆਈਆਂ ਜਿਥੇ ਉਨ੍ਹਾਂ ਨੇ ਪ੍ਰਭੂ ਦੇ ਸ਼ੁਕਰ ਕਰਨ ਤੋਂ ਬਾਦ ਰੋਟੀ ਖਾਧੀ ਸੀ।
23 Hi fooyaŋ fun Tiberiya ka maan nango kaŋ i na buuro ŋwa, waato kaŋ Rabbi na saabuyaŋ te banda.
24ਫਿਰ ਭੀਡ਼ ਨੇ ਉਥੇ ਨਾ ਤਾਂ ਯਿਸੂ ਨੂੰ ਵੇਖਿਆ ਅਤੇ ਨਾ ਹੀ ਉਸਦੇ ਚੇਲਿਆਂ ਨੂੰ। ਇਸ ਲਈ ਉਹ ਉਨ੍ਹਾਂ ਕਿਸ਼ਤੀਆਂ ਵਿੱਚ ਚਢ਼ੇ ਅਤੇ ਯਿਸੂ ਨੂੰ ਲਭਣ ਲਈ ਕਫਰਨਾਹੂਮ ਨੂੰ ਆ ਗਏ।
24 Waato kaŋ jama di kaŋ Yesu si no, a talibey mo si no, ngey mo furo hiyey ra ka koy Kafarnahum ka Yesu ceeci.
25ਜਦੋਂ ਲੋਕਾਂ ਨੇ ਯਿਸੂ ਨੂੰ ਝੀਲ ਦੇ ਪਰਲੇ ਪਾਰ ਲਭਿਆ, ਉਨ੍ਹਾਂ ਨੇ ਉਸਨੂੰ ਪੁੱਛਿਆ, “ਗੁਰੂ ਜੀ, “ਤੁਸੀਂ ਇਥੇ ਕਦੋਂ ਆਏ?”
25 Waato kaŋ i n'a gar teeko se ya-haray, i ne a se: «Alfa, waatifo no ni kaa ne?»
26ਯਿਸੂ ਨੇ ਆਖਿਆ, “ਤੁਸੀਂ ਮੇਰੀ ਭਾਲ ਕਿਉਂ ਕਰ ਰਹੇ ਹੋ? ਕੀ ਇਸ ਲਈ ਕਿ ਤੁਸੀਂ ਮੈਨੂੰ ਕਰਿਸ਼ਮੇ ਕਰਦਿਆਂ ਵੇਖਿਆ ਹੈ ਜਿਹਡ਼ੇ ਕਿ ਮੇਰੀ ਸ਼ਕਤੀ ਨੂੰ ਸਾਬਤ ਕਰਦੇ ਹਨ? ਨਹੀਂ! ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਤੁਸੀਂ ਮੇਰੀ ਭਾਲ ਇਸ ਲਈ ਕਰ ਰਹੇ ਸੀ, ਕਿਉਂਕਿ ਤੁਸੀਂ ਰੋਟੀ ਖਾਧੀ ਤੇ ਤੁਸੀਂ ਸੰਤੁਸ਼ਟ ਹੋ ਗਏ ਸੀ।
26 Yesu tu i se ka ne: «Haciika, haciika ay ga ci araŋ se: araŋ go g'ay ceeci, manti zama araŋ di alaamey se bo, amma zama araŋ na buuru ŋwa ka kungu se.
27ਨਾਸ਼ ਹੋਣ ਵਾਲਾ ਭੋਜਨ ਪ੍ਰਾਪਤ ਕਰਨ ਲਈ ਕੰਮ ਨਾ ਕਰੋ। ਪਰ ਉਸ ਭੋਜਨ ਲਈ ਕੰਮ ਕਰੋ ਜੋ ਹਮੇਸ਼ਾ ਲਈ ਰਹਿੰਦਾ ਅਤੇ ਜੋ ਤੁਹਾਨੂੰ ਸਦੀਵੀ ਜੀਵਨ ਦਿੰਦਾ ਹੈ। ਮਨੁੱਖ ਦਾ ਪੁੱਤਰ ਉਹ ਭੋਜਨ ਦੇਵੇਗਾ। “ਪਿਤਾ ਪਰਮੇਸ਼ੁਰ ਨੇ ਆਪਣੀ ਪਰਵਾਨਗੀ ਦੀ ਮੋਹਰ ਆਦਮੀ ਦੇ ਪੁੱਤਰ ਉੱਤੇ ਲਾ ਦਿੱਤੀ ਹੈ।”
27 Araŋ ma si goy ŋwaari kaŋ ga halaci se, amma wa goy ŋwaari se kaŋ ga te aloomar ka to fundi hal abada gaa, kaŋ Boro Izo g'araŋ no. Zama nga no Baaba Irikoy kawaatimandi.»
28ਭੀਡ਼ ਨੇ ਪੁੱਛਿਆ, “ਉਹ ਕਿਹਡ਼ੀਆਂ ਕਰਨੀਆਂ ਹਨ ਜਿਹਡ਼ੀਆਂ ਪਰਮੇਸ਼ੁਰ ਸਾਥੋਂ ਕਰਨ ਦੀ ਆਸ ਰਖਦਾ ਹੈ?”
28 I ne a se: «Mate no iri ga te ka goyey kaŋ Irikoy ga ba te?»
29ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ੁਰ ਤੁਹਾਥੋਂ ਇਸ ਗੱਲ ਦੀ ਆਸ ਰਖਦਾ ਹੈ ਕਿ, ਜਿਸਨੂੰ ਉਸਨੇ ਭੇਜਿਆ ਤੁਸੀਂ ਉਸ ਵਿੱਚ ਵਿਸ਼ਵਾਸ ਕਰੋ।”
29 Yesu tu i se ka ne: «Irikoy goyo neeya: araŋ ma nga kaŋ Irikoy donton cimandi.»
30ਭੀਡ਼ ਨੇ ਪੁੱਛਿਆ, “ਤੂੰ ਕਿਹਡ਼ਾ ਕਰਿਸ਼ਮਾ ਕਰੇਂਗਾ ਕਿ ਅਸੀਂ ਵੇਖ ਸਕੀਏ ਅਤੇ ਵਿਸ਼ਵਾਸ ਕਰ ਸਕੀਏ? ਤੂੰ ਕੀ ਕਰਨ ਵਾਲਾ ਹੈ?
30 Gaa no i ne a se: «To, alaama fo no ni ga te hal iri ma di ka ni cimandi? Goy woofo no ni ga te?
31ਸਾਡੇ ਪੂਰਵਜਾਂ ਨੇ ਉਜਾਡ਼ ਵਿੱਚ ਮੰਨ ਖਾਧਾ ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ, ‘ਉਸਨੇ ਸਵਰਗ ਤੋਂ ਉਨ੍ਹਾਂ ਨੂੰ ਰੋਟੀ ਖਾਣ ਨੂੰ ਦਿੱਤੀ।”‘
31 Iri kaayey na Manna* ŋwa ganjo ra, mate kaŋ i n'a hantum ka ne: ‹A na buuru kaŋ fun beene no i se i ma ŋwa.› »
32ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਹ ਮੂਸਾ ਨਹੀਂ ਸੀ ਜਿਸਨੇ ਤੁਹਾਨੂੰ ਸਵਰਗ ਵੱਲੋਂ ਰੋਟੀ ਖਾਣ ਨੂੰ ਦਿੱਤੀ। ਇਹ ਮੇਰਾ ਪਿਤਾ ਹੈ ਜੋ ਤੁਹਾਨੂੰ ਸਵਰਗ ਤੋਂ ਸੱਚੀ ਰੋਟੀ ਦਿੰਦਾ ਹੈ।
32 Yesu mo ne i se: «Haciika, haciika ay ga ci araŋ se: manti Musa no k'araŋ no buuro din kaŋ fun beene bo, amma ay Baaba no g'araŋ no buuru cimi-cimo kaŋ fun beena ra.
33ਪਰਮੇਸ਼ੁਰ ਦੀ ਰੋਟੀ ਉਹ ਹੈ ਜੋ ਸੁਰਗਾਂ ਤੋਂ ਉੱਤਰਦੀ ਹੈ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”
33 Zama Irikoy buuro ga ti bora kaŋ goono ga kaa ka fun beena ra ka fundi no ndunnya se.»
34ਲੋਕਾਂ ਨੇ ਆਖਿਆ, “ਪ੍ਰਭੂ, ਉਹ ਰੋਟੀ ਸਾਨੂੰ ਹਮੇਸ਼ਾ ਦੇਵੀਂ।”
34 I ne a se: «Rabbi, m'iri no buuro wo alwaati kulu.»
35ਯਿਸੂ ਨੇ ਉਨ੍ਹਾਂ ਨੂੰ ਕਿਹਾ “ਮੈਂ ਹੀ ਜੀਵਨ ਦੀ ਰੋਟੀ ਹਾਂ। ਜਿਹਡ਼ਾ ਕੋਈ ਮੇਰੇ ਕੋਲ ਆਉਂਦਾ ਹੈ ਕਦੇ ਭੁਖਾ ਨਹੀਂ ਰਹੇਗਾ ਅਤੇ ਜਿਹਡ਼ਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਕਦੇ ਪਿਆਸਾ ਨਹੀਂ ਰਹੇਗਾ।
35 Yesu ne i se: «Ay no ga ti buuru fundikoono. Boro kaŋ ga kaa ay do si maa haray, boro kaŋ g'ay cimandi mo si maa jaw hal abada.
36ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਕਿ ਤੁਸੀਂ ਮੈਨੂੰ ਵੇਖਿਆ ਹੈ, ਪਰ ਤਾਂ ਵੀ ਤੁਸੀਂ ਨਿਹਚਾ ਨਹੀਂ ਕਰਦੇ।
36 Amma ay ne araŋ se: araŋ di ay, kulu nda yaadin araŋ mana cimandi.
37ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦਿੰਦਾ ਹੈ ਉਹ ਮੇਰੇ ਕੋਲ ਆਉਣਗੇ ਅਤੇ ਮੈ ਉਸ ਹਰ ਮਨੁੱਖ ਨੂੰ ਸਵੀਕਾਰ ਕਰਾਂਗਾ, ਬਲਕਿ ਉਸਨੂੰ ਕਢਾਂਗਾ ਨਹੀਂ।
37 Boro kulu kaŋ Baaba g'ay no ga kaa ay do. Boro kaŋ ga kaa ay do mo, ay s'a gaaray hal abada.
38ਕਿਉਂਕਿ ਮੈਂ ਸਵਰਗ ਤੋਂ ਆਪਣੀ ਖੁਦ ਦੀ ਇੱਛਾ ਅਨੁਸਾਰ ਕਰਨ ਨਹੀਂ ਆਇਆ ਸਗੋਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕਰਨ ਆਇਆ ਹਾਂ।
38 Zama ay zumbu ka fun beena ra, manti zama ay m'ay boŋ miila te bo, amma nga kaŋ n'ay donton miila.
39ਮੈਨੂੰ ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਨਹੀਂ ਗੁਆਉਣਾ ਚਾਹੀਦਾ, ਜੋ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰ ਮੈਂ ਉਨ੍ਹਾਂ ਨੂੰ ਅੰਤਲੇ ਦਿਨ ਅਵਸ਼ ਉਭਾਰਾਂਗਾ। ਉਹ, ਜਿਸਨੇ ਮੈਨੂੰ ਭੇਜਿਆ ਹੈ, ਇਹੀ ਆਸ ਰਖਦਾ ਹੈ।
39 Ay dontonkwa miila neeya: Borey kaŋ a n'ay no ra, baa afo ma si daray ay se, amma ay m'i tunandi zaari bananta ra.
40ਮੇਰੇ ਪਿਤਾ ਦੀ ਇੱਛਾ ਹੈ: ਹਰ ਕੋਈ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਨਿਹਚਾ ਰਖਦਾ ਹੈ ਸੋ ਸਦੀਵੀ ਜੀਵਨ ਪਾਵੇਗਾ। ਮੈਂ ਉਸਨੂੰ ਅੰਤ ਦੇ ਦਿਨ ਜਿਉਂਦਾ ਉਭਾਰਾਂਗਾ।”
40 Zama ay Baaba miila neeya: boro kulu kaŋ ga di Izo k'a cimandi ma du fundi hal abada, ay mo g'a tunandi zaari bananta ra.»
41ਫੇਰ ਯਹੂਦੀ ਉਸ ਬਾਰੇ ਬੁਡ਼-ਬੁਡ਼ਾਉਣ ਲੱਗ ਪਏ ਕਿਉਂਕਿ ਉਸਨੇ ਆਖਿਆ, “ਮੈਂ ਹੀ ਰੋਟੀ ਹਾਂ ਜੋ ਸਵਰਗ ਤੋਂ ਹੇਠਾਂ ਉੱਤਰੀ ਹੈ।”
41 Gaa no, Yahudancey goono ga guunu-guunu a boŋ, zama a ne nga no ga ti buuro kaŋ zumbu ka fun beena ra.
42ਯਹੂਦੀਆਂ ਨੇ ਆਖਿਆ, “ਉਹ ਯਿਸੂ ਹੈ। ਉਹ ਯੂਸੁਫ਼ ਦ ਪੁੱਤਰ ਹੈ। ਅਸੀਂ ਉਸਦੇ ਮਾਤਾ ਪਿਤਾ ਨੂੰ ਜਾਣਦੇ ਹਾਂ। ਤਾਂ ਭਲਾ ਉਹ ਕਿਵੇ ਕਹਿ ਸਕਦਾ ਹੈ, ‘ਮੈਂ ਸਵਰਗੋਂ ਉੱਤਰਿਆ ਹਾਂ।”‘
42 I goono ga ne: «Manti boro wo ga ti Yesu, Yusufu izo, kaŋ iri g'a baabo nd'a nyaŋo bay? Mate no kaŋ sohõ a goono ga ne: ‹Ay zumbu ka fun beena ra›?»
43ਪਰ ਯਿਸੂ ਨੇ ਆਖਿਆ, “ਆਪਣੇ-ਆਪ ਵਿੱਚ ਬੁਡ਼-ਬੁਡ਼ਾਉਨਾ ਬੰਦ ਕਰੋ।
43 Yesu tu i se ka ne: «Araŋ ma si guunu-guunu araŋ game ra.
44ਕੋਈ ਵੀ ਵਿਅਕਤੀ ਮੇਰੇ ਤੱਕ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਜਿਸਨੇ ਮੈਨੂੰ ਭੇਜਿਆ ਹੈ ਉਸਨੂੰ ਮੇਰੇ ਤੱਕ ਨਹੀਂ ਲਿਆਉਂਦਾ। ਮੈਂ ਉਸ ਮਨੁੱਖ ਨੂੰ ਅੰਤਲੇ ਦਿਨ ਉਭਾਰਾਂਗਾ।
44 Boro kulu si hin ka kaa ay do kala day da Baaba kaŋ n'ay donton m'a candi, ay mo g'a tunandi zaari bananta ra.
45ਇਹ ਨਬੀਆਂ ਦੀਆਂ ਕਿਤਾਬਾਂ ਵਿੱਚ ਲਿਖਿਆ ਹੋਇਆ ਹੈ: ਉਹ ਪਰਮੇਸ਼ੁਰ ਦੁਆਰਾ ਸਮਝਾਏ ਜਾਣਗੇ। ਹਰ ਕੋਈ ਜਿਹਡ਼ਾ ਆਪਣੇ ਪਿਤਾ ਨੂੰ ਸੁਣਦਾ ਅਤੇ ਉਸ ਕੋਲੋਂ ਸਿਖਦਾ ਹੈ ਮੇਰੇ ਤੱਕ ਆਉਂਦਾ।
45 Mate kaŋ i n'a hantum Annabey* Tirey ra ka ne: ‹Ikulu ga du dondonandiyaŋ Irikoy do.› Boro kulu binde kaŋ maa Baabo se kaŋ dondon a do mo ga kaa ay do.
46ਕਿਸੇ ਨੇ ਵੀ ਪਿਤਾ ਨੂੰ ਨਹੀਂ ਵੇਖਿਆ। ਉਹ ਇੱਕ, ਜਿਹਡ਼ਾ ਪਰਮੇਸ਼ੁਰ ਤੋਂ ਆਇਆ ਹੈ, ਉਹੀ ਹੈ ਜਿਸਨੇ ਪਿਤਾ ਨੂੰ ਵੇਖਿਆ।
46 Manti hala boro fo di Baaba no bo, kala day bora kaŋ fun Irikoy do. Nga no di Baaba.
47ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਮਨੁੱਖ ਨਿਹਚਾ ਰਖਦਾ ਹੈ ਸਦੀਵੀ ਜੀਵਨ ਪਾਉਂਦਾ ਹੈ।
47 Haciika, haciika ay ga ci araŋ se: boro kaŋ ga cimandi gonda fundi hal abada.
48ਮੈਂ ਹੀ ਜੀਵਨ ਦੀ ਰੋਟੀ ਹਾਂ।
48 Ay no ga ti buuru fundikoono.
49ਤੁਹਾਡੇ ਪੂਰਵਜਾਂ ਨੇ ਉਜਾਡ਼ ਵਿੱਚ ਮੰਨ ਖਾਧਾ ਅਤੇ ਮਰ ਗਏ।
49 Araŋ kaayey na Manna* ŋwa ganjo ra, i bu mo.
50ਮੈਂ ਉਹ ਰੋਟੀ ਹਾਂ ਜੋ ਸੁਰਗ ਤੋਂ ਹੇਠਾਂ ਆਉਂਦੀ ਹੈ। ਜੇਕਰ ਕੋਈ ਵੀ ਇਹ ਰੋਟੀ ਖਾਂਦਾ ਹੈ ਉਹ ਕਦੇ ਨਹੀਂ ਮਰੇਗਾ।
50 Woone no ga ti buuro kaŋ goono ga zumbu ka fun beena ra, hala boro kulu kaŋ g'a ŋwa ma si bu.
51ਮੈਂ ਜਿਉਂਦੀ ਰੋਟੀ ਹਾਂ, ਜੋ ਸਵਰਗ ਤੋਂ ਹੇਠਾਂ ਆਈ ਹੈ। ਉਹ ਜਿਹਡ਼ਾ ਇਹ ਰੋਟੀ ਖਾਂਦਾ ਹੈ, ਸਦਾ ਜੀਵੇਗਾ। ਇਹ ਰੋਟੀ ਮੇਰਾ ਸ਼ਰੀਰ ਹੈ। ਮੈਂ ਆਪਣਾ ਸ਼ਰੀਰ ਦਿੰਦਾ ਹਾਂ ਤਾਂ ਜੋ ਇਸ ਦੁਨੀਆਂ ਦੇ ਲੋਕਾਂ ਨੂੰ ਜੀਵਨ ਮਿਲ ਸਕੇ।”
51 Ay no ga ti buuru fundikoono kaŋ zumbu ka fun beena ra. Boro kulu kaŋ ga buuro wo ŋwa ga funa hal abada. Oho, buuro kaŋ ay ga no mo ga ti ay gaahamo zama ndunnya ma du fundi.»
52ਫੇਰ ਯਹੂਦੀਆਂ ਨੇ ਆਪਸ ਵਿੱਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ, “ਭਲਾ ਇਹ ਆਦਮੀ ਸਾਨੂੰ ਆਪਣਾ ਸ਼ਰੀਰ ਖਾਣ ਲਈ ਕਿਵੇਂ ਦੇ ਸਕਦਾ ਹੈ?”
52 Yahudancey mo kakaw ngey nda care game ra ka ne: «Mate no boro wo ga te k'iri no nga gaahamo iri ma ŋwa?»
53ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸ਼ਰੀਰ ਨਹੀਂ ਖਾਂਦੇ ਅਤੇ ਲਹੂ ਨਹੀਂ ਪੀਂਦੇ, ਤੁਹਾਡੇ ਕੋਲ ਤੁਹਾਡੇ ਵਿੱਚ ਸੱਚਾ ਜੀਵਨ ਨਹੀਂ ਹੋਵੇਗਾ।
53 Yesu mo ne i se: «Haciika, haciika ay ga ci araŋ se: d'araŋ si Boro Izo gaahamo ŋwa k'a kuro haŋ, araŋ sinda fundi araŋ ra.
54ਉਹ ਮਨੁੱਖ ਜਿਹਡ਼ਾ ਮੇਰਾ ਮਾਸ ਖਾਂਦਾ ਹੈ ਅਤੇ ਲਹੂ ਪੀਂਦਾ ਹੈ ਸਦੀਵੀ ਜੀਵਨ ਉਸੇ ਦਾ ਹੈ ਅਤੇ ਮੈਂ ਉਸਨੂੰ ਅਖੀਰਲੇ ਦਿਨ ਉਭਾਰਾਂਗਾ।
54 Boro kaŋ goono g'ay gaahamo ŋwa k'ay kuro haŋ mo gonda fundi hal abada, ay mo g'a tunandi zaari bananta ra.
55ਮੇਰਾ ਸ਼ਰੀਰ ਸੱਚਾ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਦੀ ਵਸਤੂ ਹੈ।
55 Zama ay gaahamo ya ŋwaari no da cimi, ay kuro mo haŋyaŋ hari no da cimi.
56ਉਹ ਜਿਹਡ਼ਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਮੇਰੇ ਵਿੱਚ ਨਿਵਾਸ ਕਰਦਾ ਅਤੇ ਮੈਂ ਉਸ ਵਿੱਚ ਨਿਵਾਸ ਕਰਦਾ ਹਾਂ।
56 Boro kaŋ g'ay gaahamo ŋwa k'ay kuro haŋ mo, ay ra no a goono ga goro, ay mo goono ga goro a ra.
57ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਰਾਹੀਂ ਜਿਉਂਵਾਂਗਾ। ਇਸ ਲਈ ਜੋ ਮੈਨੂੰ ਖਾਂਦਾ ਹੈ ਮੇਰੇ ਰਾਹੀਂ ਜਿਉਂਵੇਗਾ।
57 Danga mate kaŋ cine Baaba fundikoono n'ay donton, ay mo goono ga funa Baaba sabbay se, yaadin no boro kaŋ g'ay ŋwa mo, bora koy ga funa ay sabbay se.
58ਮੈਂ ਉਸ ਰੋਟੀ ਵਰਗਾ ਨਹੀਂ ਹਾਂ ਜਿਹਡ਼ੀ ਸਾਡੇ ਪੁਰਖਿਆ ਨੇ ਉਜਾਡ਼ ਵਿੱਚ ਖਾਧੀ ਸੀ। ਉਨ੍ਹਾਂ ਨੇ ਉਹ ਰੋਟੀ ਖਾਧੀ ਪਰ ਬਾਕੀ ਲੋਕਾਂ ਵਾਂਗ, ਉਹ ਵੀ ਮਰ ਗਏ ਮੈਂ ਸਵਰਗ ਤੋਂ ਉੱਤਰੀ ਰੋਟੀ ਹਾਂ ਅਤੇ ਜੋ ਇਹ ਰੋਟੀ ਖਾਵੇਗਾ ਉਹ ਸਦੀਵੀ ਜੀਵੇਗਾ।”
58 Woone ga ti buuro kaŋ kaa ka fun beena ra, manti sanda wo kaŋ cine araŋ kaayey ŋwa ka bu no bo. Boro kaŋ ga buuro wo ŋwa ga funa hal abada.»
59ਜਦੋਂ ਯਿਸੂ ਕਫਰਨਾਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ ਉਸਨੇ ਇਹ ਸਭ ਗੱਲਾਂ ਆਖੀਆਂ।
59 A na sanney din ci Yahudance diina marga* fuwo ra waato kaŋ a goono ga dondonandi Kafarnahum ra.
60ਉਸਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣੀਆ ਅਤੇ ਆਖਿਆ, “ਇਹ ਉਪਦੇਸ਼ ਇੰਨਾ ਮੁਸ਼ਕਿਲ ਹੈ। ਕੌਣ ਇਸ ਉਪਦੇਸ਼ ਨੂੰ ਕਬੂਲ ਕਰ ਸਕਦਾ ਹੈ?”
60 Waato kaŋ i maa woodin, Yesu talibey ra iboobo ne: «Sanno wo ga sandi. May no ga hin ka yadda a gaa?»
61ਯਿਸੂ ਜਾਣਦਾ ਸੀ ਕਿ ਉਸਦੇ ਚੇਲੇ ਇਸ ਬਾਰੇ ਬੁਡ਼-ਬੁਡ਼ਾ ਰਹੇ ਸਨ ਇਸ ਲਈ ਉਸਨੇ ਆਖਿਆ, “ਕੀ ਇਹ ਉਪਦੇਸ਼ ਤੁਹਾਨੂੰ ਪਰੇਸ਼ਾਨ ਕਰਦਾ ਹੈ?
61 Amma Yesu, zama a bay nga boŋ se kaŋ nga talibey goono ga guunu-guunu woodin boŋ, a ne i se: «Woodin ga naŋ araŋ ma harta no?
62ਤਾਂ ਕੀ ਤੁਸੀਂ ਉਦੋਂ ਹੋਰ ਵੀ ਵਧੇਰੇ ਪਰੇਸ਼ਾਨ ਨਹੀਂ ਹੋਵੋਂਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਥੇ ਵਾਪਸ ਜਾਂਦਿਆਂ ਵੇਖੋਂਗੇ, ਜਿਥੋਂ ਉਹ ਆਇਆ ਸੀ?
62 Mate no nd'araŋ ga di Boro Izo goono ga kaaru beene, nangu kaŋ a go doŋ?
63ਇਹ ਸ਼ਰੀਰ ਨਹੀਂ ਹੈ ਜੋ ਜੀਵਨ ਦਿੰਦਾ ਹੈ ਸਗੋਂ ਇਹ ਆਤਮਾ ਹੈ ਜੋ ਜੀਵਨ ਦਿੰਦਾ ਹੈ। ਜੋ ਗੱਲਾਂ ਮੈਂ ਤੁਹਾਨੂੰ ਦਸੀਆਂ ਹਨ ਉਹ ਆਤਮਾ ਹਨ, ਇਸ ਲਈ ਇਹ ਗੱਲਾਂ ਜੀਵਨ ਦਿੰਦੀਆਂ ਹਨ।
63 Biya no ga funandi, gaaham si hay kulu hanse. Sanney kaŋ ay ci araŋ se ya biya nda fundi no.
64ਪਰ ਤੁਹਾਡੇ ਵਿੱਚੋਂ ਕੁਝ ਯਕੀਨ ਨਹੀਂ ਕਰਦੇ।” ਯਿਸੂ ਉਨ੍ਹਾਂ ਲੋਕਾਂ ਨੂੰ ਸ਼ੁਰੂ ਤੋਂ ਹੀ ਜਾਣਦਾ ਸੀ ਜਿਨ੍ਹਾਂ ਨੇ ਵਿਸ਼ਵਾਸ ਨਹੀਂ ਕੀਤਾ। ਅਤੇ ਉਹ ਇਹ ਵੀ ਜਾਣਦਾ ਸੀ ਕਿ ਉਹ ਕੌਣ ਹੈ ਜੋ ਉਸ ਦੇ ਵਿਰੁੱਧ ਮੁਡ਼ ਪਵੇਗਾ।
64 Amma boro fooyaŋ go araŋ ra kaŋ si cimandi.» (Zama Yesu bay za sintina gaa borey kaŋ yaŋ si cimandi, a bay mo boro kaŋ g'a nooyandi.)
65ਯਿਸੂ ਨੇ ਕਿਹਾ “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕਿ ਜਦੋਂ ਤੱਕ ਪਿਤਾ ਇੱਕ ਵਿਅਕਤੀ ਨੂੰ ਮੇਰੇ ਕੋਲ ਆਉਣ ਨਹੀਂ ਦਿੰਦਾ ਉਹ ਮੇਰੇ ਕੋਲ ਨਹੀਂ ਆ ਸਕਦਾ।”
65 A ne koyne: «Woodin sabbay se ay ne araŋ se: boro kulu si hin ka kaa ay do, d'a mana du woodin Baaba do.»
66ਇਸੇ ਕਾਰਣ, ਯਿਸੂ ਦੇ ਬਹੁਤੇ ਚੇਲਿਆਂ ਨੇ ਉਸਨੂੰ ਛੱਡ ਦਿੱਤਾ ਅਤੇ ਭਵਿਖ ਵਿੱਚ ਉਸਦਾ ਅਨੁਸਰਣ ਨਾ ਕੀਤਾ।
66 Waato kaŋ i maa woodin, a talibey ra iboobo fun a banda, i mana ye k'a gana koyne.
67ਯਿਸੂ ਨੇ ਬਾਰ੍ਹਾਂ ਰਸੂਲਾਂ ਨੂੰ ਆਖਿਆ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?”
67 Gaa no, Yesu ne iway cindi hinka se: «Araŋ wo, araŋ si ba araŋ ma koy no?»
68ਸ਼ਮਊਨ ਪਤਰਸ ਨੇ ਉਸਨੂੰ ਆਖਿਆ, “ਪ੍ਰਭੂ! ਅਸੀਂ ਕਿਸ ਕੋਲ ਜਾਈਏ? ਤੇਰੇ ਕੋਲ ਸ਼ਬਦ ਹਨ ਜੋ ਸਦੀਵੀ ਜੀਵਨ ਦਿੰਦੇ ਹਨ।
68 Siman Bitros tu a se ka ne: «Rabbi, may do no iri ga koy? Nin no gonda fundi hal abada sanney.
69ਸਾਨੂੰ ਤੇਰੇ ਤੇ ਆਸਥਾ ਹੈ, ਅਸੀਂ ਜਾਣਦੇ ਹਾਂ ਕਿ ਤੂੰ ਪਰਮੇਸ਼ੁਰ ਵੱਲੋਂ ਪਵਿੱਤਰ ਪੁਰਖ “
69 Iri mo, iri na ni cimandi. Iri bay mo kaŋ nin no ga ti Irikoy wane hanna.»
70ਤਾਂ ਯਿਸੂ ਨੇ ਜਵਾਬ ਦਿੱਤਾ, “ਮੈਂ ਤੁਹਾਡੇ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਹੈ ਪਰ ਤੁਹਾਡੇ ਵਿੱਚੋਂ ਇੱਕ ਜਣਾ ਸ਼ੈਤਾਨ ਹੈ।”
70 Yesu tu i se ka ne: «Manti araŋ boro way cindi hinka no ay suuban, amma araŋ ra boro fo ya iblisi no?»
71ਯਿਸੂ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਆਖ ਰਿਹਾ ਸੀ। ਉਹ ਬਾਰ੍ਹਾਂ ਵਿੱਚੋਂ ਇੱਕ ਸੀ ਪਰ ਉਸਨੇ ਯਿਸੂ ਦੇ ਵਿਰੁੱਧ ਹੋ ਜਾਣਾ ਸੀ।
71 A goono ga Yahuta, Kariyoti bora kaŋ ti Siman Ize sanni te, zama nga no g'a nooyandi, a go mo iway cindi hinka ra.