1ਕੁਝ ਦਿਨਾਂ ਬਾਦ ਯਿਸੂ ਕਫ਼ਰਨਾਹੂਮ ਵਿੱਚ ਵਾਪਸ ਪਹੁੰਚਿਆ। ਅਤੇ ਝੱਟ ਹੀ ਇਹ ਖਬਰ ਹਰ ਪਾਸੇ ਫ਼ੈਲ ਗਈ ਕਿ ਉਹ ਵਾਪਸ ਘਰ ਆ ਗਿਆ ਹੈ।
1When he entered again into Capernaum after some days, it was heard that he was in the house.
2ਬਹੁਤ ਸਾਰੇ ਲੋਕ ਉਸਦਾ ਉਪਦੇਸ਼ ਸੁਨਣ ਲਈ ਇਕਠੇ ਹੋਏ। ਇਸ ਲਈ ਜਿਥੇ ਉਹ ਸੀ ਓਥੇ ਘਰ ਦੇ ਬੂਹੇ ਤੇ ਖਢ਼ਨ ਦੀ ਜਗ੍ਹਾ ਵੀ ਨਹੀਂ ਸੀ। ਯਿਸੂ ਨੇ ਉਨ੍ਹਾਂ ਲੋਕਾਂ ਨੂੰ ਉਪਦੇਸ਼ ਦਿੱਤੇ।
2Immediately many were gathered together, so that there was no more room, not even around the door; and he spoke the word to them.
3ਇੱਕ ਅਧਰੰਗੀ ਮਰੀਜ ਨੂੰ ਕੁਝ ਲੋਕ ਚੁੱਕ ਕਏ ਯਿਸੂ ਕੋਲ ਲੈ ਆਏ।
3Four people came, carrying a paralytic to him.
4ਪਰ ਉਹ ਯਿਸੂ ਤੱਕ ਉਸਦੇ ਘਰ ਅੰਦਰ ਨਾ ਪਹੁੰਚ ਸਕੇ ਕਿਉਂਕਿ ਘਰ ਭੀਡ਼ ਨਾਲ ਖਚਾ-ਖਚ ਭਰਿਆ ਸੀ। ਫ਼ਿਰ ਇਹ ਲੋਕ ਛੱਤ ਉੱਪਰ ਚਲੇ ਗਏ ਅਤੇ ਜਿਥੇ ਯਿਸੂ ਖਲੋਟਾ ਸੀ ਛਟ੍ਟ ਵਿੱਚ ਮੋਘਾ ਬਣਾ ਦਿੱਤਾ। ਫ਼ਿਰ ਉਨ੍ਹਾਂ ਨੇ ਬਿਮਾਰ ਆਦਮੀ ਨੂੰ ਉਸਦੇ ਮੰਜੇ ਸਮੇਤ ਮੋਘੇ ਰਾਹੀਂ ਹੇਠਾਂ ਕਰ ਦਿੱਤਾ।
4When they could not come near to him for the crowd, they removed the roof where he was. When they had broken it up, they let down the mat that the paralytic was lying on.
5ਜਦੋਂ ਯਿਸੂ ਨੇ ਵੇਖਿਆ ਕਿ ਉਨ੍ਹਾਂ ਮਨੁੱਖਾਂ ਨੂੰ ਬਹੁਤ ਵਿਸ਼ਵਾਸ ਸੀ, ਉਸਨੇ ਅਧਰੰਗੀ ਮਨੁੱਖ ਨੂੰ ਆਖਿਆ, “ਹੇ ਨੌਜਵਾਨ, ਤੇਰੇ ਸਾਰੇ ਪਾਪ ਮਾਫ਼ ਹੋ ਗਏ ਹਨ।”
5Jesus, seeing their faith, said to the paralytic, “Son, your sins are forgiven you.”
6ਕੁਝ ਨੇਮ ਦੇ ਉਪਦੇਸ਼ਕ ਉਥੇ ਬੈਠੇ ਸਨ। ਉਹ ਯਿਸੂ ਨੂੰ ਇਹ ਸਭ ਕਰਦੇ ਵੇਖ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ,
6But there were some of the scribes sitting there, and reasoning in their hearts,
7“ਇਹ ਮਨੁੱਖ ਇਉਂ ਕਿਵੇ ਬੋਲਦਾ ਹੈ? ਇਹ ਪ੍ਰਭੂ ਦੇ ਖਿਲਾਫ਼ ਬੋਲ ਰਿਹਾ ਹੈ। ਇੱਕ ਪ੍ਰਭੂ ਤੋਂ ਬਿਨਾ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸਕਦਾ।”
7“Why does this man speak blasphemies like that? Who can forgive sins but God alone?”
8ਯਿਸੂ ਜਾਣਦਾ ਸੀ ਕਿ ਇਹ ਨੇਮ ਦੇ ਉਪਦੇਸ਼ਕ ਉਸ ਬਾਰੇ ਇਉਂ ਸੋਚ ਰਹੇ ਹਨ। ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਲਈ ਆਪਣੇ ਮਨਾਂ ਵਿੱਚ ਇੰਝ ਦੇ ਵਿਚਾਰ ਪਏ ਕਰਦੇ ਹੋ?
8Immediately Jesus, perceiving in his spirit that they so reasoned within themselves, said to them, “Why do you reason these things in your hearts?
9ਕੀ ਸੁਖਾਲਾ ਹੈ? ਇਸ ਅਧਰੰਗੀ ਮਨੁੱਖ ਨੂੰ ਇਹ ਆਖਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ।’ ਜਾਂ ਇਹ ਆਖਣਾ, ‘ਖਡ਼ਾ ਹੋ, ਆਪਣਾ ਬਿਸਤਰਾ ਲੈ ਤੇ ਜਾ?’
9 Which is easier, to tell the paralytic, ‘Your sins are forgiven;’ or to say, ‘Arise, and take up your bed, and walk?’
10ਪਰ ਮੈਂ ਤੁਹਾਨੂੰ ਇਹ ਸਾਬਤ ਕਰਾਂਗਾ ਕਿ ਮਨੁੱਖ ਦੇ ਪੁੱਤਰ ਕੋਲ ਧਰਤੀ ਉੱਤੇ ਲੋਕਾਂ ਦੇ ਪਾਪ ਮਾਫ਼ ਕਰਨ ਦੀ ਸ਼ਕਤੀ ਹੈ।” ਤਾਂ ਉਸਨੇ ਅਧਰੰਗੀ ਨੂੰ ਆਖਿਆ,
10 But that you may know that the Son of Man has authority on earth to forgive sins” —he said to the paralytic—
11“ਮੈਂ ਤੁਹਾਨੂੰ ਆਖਦਾ ਹਾਂ, ਉਠ ਖਡ਼ਾ ਹੋ, ਅਤੇ ਆਪਣਾ ਬਿਸਤਰਾ ਚੁੱਕ ਕੇ ਘਰ ਚਲਿਆ ਜਾ।”
11 “I tell you, arise, take up your mat, and go to your house.”
12ਉਹ ਅਧਰੰਗੀ ਉਠਿਆ, ਉਸਨੇ ਆਪਣੀ ਮੰਜੀ ਚੁੱਕੀ ਅਤੇ ਕਮਰੇ ਵਿੱਚੋਂ ਦੀ ਬਾਹਰ ਹੋ ਗਿਆ। ਸਭਨਾਂ ਨੇ ਇਹ ਦ੍ਰਿਸ਼ ਵੇਖਿਆ ਅਤੇ ਹੈਰਾਨ ਹੋਏ, ਉਨ੍ਹਾਂ ਨੇ ਪ੍ਰਭੂ ਦੀ ਉਸਤਤਿ ਕੀਤੀ ਅਤੇ ਕਿਹਾ, “ਅਸੀਂ ਇਸ ਤਰ੍ਹਾਂ ਦੀ ਹੈਰਾਨੀ ਜਨਕ ਗੱਲ ਪਹਿਲਾਂ ਕਦੇ ਵੀ ਨਹੀਂ ਵੇਖੀ।”
12He arose, and immediately took up the mat, and went out in front of them all; so that they were all amazed, and glorified God, saying, “We never saw anything like this!”
13ਯਿਸੂ ਫ਼ੇਰ ਝੀਲ ਦੇ ਕੰਢੇ ਗਿਆ ਅਤੇ ਕਾਫ਼ੀ ਲੋਕ ਉਸਦੇ ਪਿਛੇ ਆਏ ਤਾਂ ਉਸਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।
13He went out again by the seaside. All the multitude came to him, and he taught them.
14ਜਦੋਂ ਯਿਸੂ ਝੀਲ ਕੰਢੇ ਤੁਰ ਰਿਹਾ ਸੀ ਤਾਂ ਜਾਂਦੇ ਹੋਏ ਉਸਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸਨੂੰ ਕਿਹਾ, “ਮੇਰੇ ਪਿਛੇ ਹੋ ਤੁਰ।” ਤਾਂ ਲੇਵੀ ਉਠਿਆ ਅਤੇ ਉਸਦੇ ਪਿਛੇ ਹੋ ਤੁਰਿਆ।
14As he passed by, he saw Levi, the son of Alphaeus, sitting at the tax office, and he said to him, “Follow me.” And he arose and followed him.
15ਬਾਦ ਵਿੱਚ ਉਸ ਦਿਨ ਯਿਸੂ ਲੇਵੀ ਦੇ ਘਰ ਰੋਟੀ ਖਾਣ ਬੈਠਾ ਤਾਂ ਉਥੇ ਹੋਰ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਵੀ ਯਿਸੂ ਅਤੇ ਉਸਦੇ ਚੇਲਿਆਂ ਦੇ ਨਾਲ ਬੈਠੇ ਰੋਟੀ ਖਾ ਰਹੇ ਸਨ। ਭੀਡ਼ ਵਿੱਚ ਬਹੁਤ ਲੋਕ ਸਨ ਜਿਨ੍ਹਾਂ ਨੇ ਯਿਸੂ ਦਾ ਪਿਛਾ ਕੀਤਾ ਸੀ।
15It happened, that he was reclining at the table in his house, and many tax collectors and sinners sat down with Jesus and his disciples, for there were many, and they followed him.
16ਨੇਮ ਦੇ ਕੁਝ ਉਪਦੇਸ਼ਕਾਂ ਨੇ, ਜਿਹਡ਼ੇ ਕਿ ਫ਼ਰੀਸੀ ਸਨ, ਯਿਸੂ ਨੂੰ ਮਸਊਲੀਆਂ ਅਤੇ ਪਾਪੀਆਂ ਨਾਲ ਭੋਜਨ ਕਰਦੇ ਵੇਖਿਆ ਤਾਂ ਉਨ੍ਹਾਂ ਉਸਦੇ ਚੇਲਿਆਂ ਨੂੰ ਪੁੱਛਿਆ, “ਯਿਸੂ ਮਸੂਲੀਆਂ ਅਤੇ ਪਾਪੀਆਂ ਨਾਲ ਰਲਕੇ ਰੋਟੀ ਕਿਉਂ ਖਾ ਰਿਹਾ ਹੈ?”
16The scribes and the Pharisees, when they saw that he was eating with the sinners and tax collectors, said to his disciples, “Why is it that he eats and drinks with tax collectors and sinners?”
17ਯਿਸੂ ਨੇ ਇਹ ਗੱਲ ਸੁਣ ਲਈ ਅਤੇ ਉਨ੍ਹਾਂ ਨੂੰ ਆਖਿਆ, “ਤੰਦਰੁਸਤ ਲੋਕਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਹੁੰਦੀ, ਪਰ ਇਹ ਉਹ ਰੋਗੀ ਹਨ ਜਿਨ੍ਹਾਂ ਨੂੰ ਵੈਦ ਦੀ ਲੋਡ਼ ਹੈ। ਮੈਂ ਧਰਮੀਆਂ ਨੂੰ ਸੱਦਾ ਦੇਣ ਨਹੀਂ ਆਇਆ ਸਗੋਂ ਮੈ ਪਾਪੀਆਂ ਨੂੰ ਹੀ ਸੱਦਾ ਦੇਣ ਲਈ ਆਇਆ ਹਾਂ।”
17When Jesus heard it, he said to them, “Those who are healthy have no need for a physician, but those who are sick. I came not to call the righteous, but sinners to repentance.”
18ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰਖਦੇ ਸਨ। ਕੁਝ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਇਸਦਾ ਕੀ ਕਾਰਣ ਹੈ ਕਿ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰਖ ਸਕਦੇ ਹਨ? ਪਰ ਤੁਹਾਡੇ ਚੇਲੇ ਵਰਤ ਨਹੀਂ ਰਖਦੇ?”
18John’s disciples and the Pharisees were fasting, and they came and asked him, “Why do John’s disciples and the disciples of the Pharisees fast, but your disciples don’t fast?”
19ਯਿਸੂ ਨੇ ਆਖਿਆ, “ਜਦੋਂ ਲਾਡ਼ਾ ਆਪਣੇ ਜਨੇਤੀਆ ਨਾਲ ਹੁੰਦਾ ਹੈ ਤਾਂ ਕੀ ਭਲਾ ਉਹ ਉਦਾਸ ਹੋ ਸਕਦੇ ਹਨ ਜਾਂ ਉਹ ਵਰਤ ਰਖ ਸਕਦੇ ਹਨ? ਜਿੰਨਾ ਚਿਰ ਲਾਡ਼ਾ ਉਸਦੇ ਮਿੱਤਰਾਂ ਨਾਲ ਹੈ, ਉਹ ਵਰਤ ਨਹੀਂ ਰਖ ਸਕਦੇ।
19Jesus said to them, “Can the groomsmen fast while the bridegroom is with them? As long as they have the bridegroom with them, they can’t fast.
20ਪਰ ਇੱਕ ਸਮਾਂ ਆਵੇਗਾ ਜਦੋਂ ਲਾਡ਼ਾ ਉਨ੍ਹਾਂ ਵਿੱਚੋਂ ਖੋਹ ਲਿਆ ਜਾਵੇਗਾ। ਉਸ ਸਮੇਂ, ਉਹ ਵਰਤ ਰੱਖਣਗੇ।
20 But the days will come when the bridegroom will be taken away from them, and then will they fast in that day.
21“ਕੋਈ ਵੀ ਮਨੁੱਖ ਅਨਸੁੰਗਡ਼ੇ ਕੱਪਡ਼ੇ ਦੀ ਟਾਕੀ ਪੁਰਾਣੇ ਕੱਪਡ਼ੇ ਉੱਤੇ ਨਹੀਂ ਲਾਉਂਦਾ। ਪਰ ਜੇਕਰ ਫ਼ੇਰ ਵੀ ਉਹ ਅਜਿਹਾ ਕਰਦਾ ਹੈ ਤਾਂ ਕੱਪਡ਼ੇ ਦੀ ਨਵੀਂ ਟਾਕੀ ਸੁੰਗਡ਼ ਜਾਵੇਗੀ ਅਤੇ ਪੁਰਾਣੇ ਕੱਪਡ਼ੇ ਤੋਂ ਪਾਟ ਜਾਵੇਗੀ ਅਤੇ ਮੋਰੀ ਨੂੰ ਹੋਰ ਵੀ ਵਡਿਆਂ ਕ੍ਕਰ ਦੇਵੇਗੀ।
21 No one sews a piece of unshrunk cloth on an old garment, or else the patch shrinks and the new tears away from the old, and a worse hole is made.
22ਇੰਝ ਹੀ, ਲੋਕ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰਖਦੇ। ਕਿਉਂਕਿ ਨਵੀਂ ਮੈਅ ਪੁਰਾਣੀਆਂ ਮਸ਼ਕਾਂ ਨੂੰ ਪਾਡ਼ ਦੇਵੇਗੀ ਅਤੇ ਦੋਵੇਂ ਹੀ, ਨਵੀਂ ਮੈਅ ਅਤੇ ਮਸ਼ਕਾਂ, ਨਸ਼ਟ ਹੋ ਜਾਣਗੀਆਂ। ਇਸੇ ਲਈ ਲੋਕ ਨਵਾਂ ਦਾਖਰਸ ਨਵੀਂਆਂ ਮਸ਼ਕਾਂ ਵਿੱਚ ਰਖਦੇ ਹਨ।”
22 No one puts new wine into old wineskins, or else the new wine will burst the skins, and the wine pours out, and the skins will be destroyed; but they put new wine into fresh wineskins.”
23ਸਬਤ ਦੇ ਦਿਨ, ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸਦੇ ਚੇਲੇ ਉਸਦੇ ਨਾਲ ਸਨ। ਖੇਤਾਂ ਵਿੱਚੋਂ ਲੰਘਦਿਆਂ, ਚੇਲਿਆਂ ਨੇ ਕੁਝ ਅਨਾਜ ਦੇ ਦਾਣੇ ਚੁੱਕੇ ਤੇ ਖਾ ਲਏ।
23It happened that he was going on the Sabbath day through the grain fields, and his disciples began, as they went, to pluck the ears of grain.
24ਫ਼ਰੀਸੀਆਂ ਨੇ ਇਹ ਵੇਖਕੇ ਯਿਸੂ ਨੂੰ ਕਿਹਾ, “ਤੇਰੇ ਚੇਲੇ ਇੰਝ ਕਿਉਂ ਕਰ ਰਹੇ ਹਨ? ਸਬਤ ਦੇ ਦਿਨ ਇਵੇਂ ਕਰਨਾ ਯਹੂਦੀ ਨੇਮ ਅਨੁਸਾਰ ਗਲਤ ਹੈ।”
24The Pharisees said to him, “Behold, why do they do that which is not lawful on the Sabbath day?”
25ਉਸਨੇ ਜਵਾਬ ਦਿੱਤਾ, “ਭਲਾ ਤੁਸੀਂ ਇਹ ਨਹੀਂ ਪਢ਼ਿਆ ਕਿ ਦਾਊਦ ਨੇ ਉਦੋਂ ਕੀ ਕੀਤਾ ਜਦੋਂ ਉਹ ਅਤੇ ਉਸਦੇ ਚੇਲੇ ਭੁਖੇ ਸਨ ਅਤੇ ਉਨ੍ਹਾਂ ਨੂੰ ਭੋਜਨ ਦੀ ਲੋਡ਼ ਸੀ।
25He said to them, “Did you never read what David did, when he had need, and was hungry—he, and those who were with him?
26ਇਹ ਉਸ ਵਕਤ ਦੀ ਗੱਲ ਹੈ ਜਦੋਂ ਅਬਯਾਥਾਰ ਸਰਦਾਰ ਜਾਜਕ ਸੀ। ਉਦੋਂ ਦਾਊਦ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਉਸਨੇ ਪਰਮੇਸ਼ੁਰ ਦੇ ਚਢ਼ਾਵੇ ਵਾਲੀਆਂ ਰੋਟੀਆਂ ਖਾ ਲਾਈਆਂ। ਜਦ ਕਿ ਮੂਸਾ ਦਾ ਨੇਮ, ਆਖਦਾ ਹੈ ਕਿ ਕੇਵਲ ਜਾਜਕ ਹੀ ਉਹ ਰੋਟੀ ਖਾ ਸਕਦਾ ਹੈ। ਪਰ ਦਾਊਦ ਨੇ ਖੁਦ ਉਹ ਰੋਟੀ ਖਾਧੀ ਅਤੇ ਉਨ੍ਹਾਂ ਨੂੰ ਵੀ ਦਿੱਤੀ ਜੋ ਉਸਦੇ ਨਾਲ ਸਨ।”
26 How he entered into God’s house when Abiathar was high priest, and ate the show bread, which is not lawful to eat except for the priests, and gave also to those who were with him?”
27ਫ਼ੇਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੀ ਖਾਤਰ ਬਨਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੀ ਖਾਤਰ।
27He said to them, “The Sabbath was made for man, not man for the Sabbath.
28ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਮਾਲਕ ਹੈ।”
28 Therefore the Son of Man is lord even of the Sabbath.”